ਨੈਸ਼ਨਲ

ਬੀਜੇਪੀ-ਆਰ.ਐਸ.ਐਸ ਵੱਲੋਂ ਘੱਟ ਗਿਣਤੀ ਕੌਮਾਂ ਦੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਕੇ ਢਹਿ-ਢੇਰੀ ਕਰਨਾ, ਵਿਸਫੋਟਕ - ਮਾਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | November 04, 2026 07:22 PM

ਨਵੀਂ ਦਿੱਲੀ-ਸੈਂਟਰ ਵਿਚ ਬੀਤੇ 14 ਸਾਲਾਂ ਤੋਂ ਕਾਬਜ ਹੋਈ ਬੀਜੇਪੀ-ਆਰ.ਐਸ.ਐਸ ਦੀ ਮੋਦੀ ਹਕੂਮਤ ਦੇ ਫਿਰਕੂ ਹੁਕਮਰਾਨਾਂ ਵੱਲੋਂ ਨਿਰੰਤਰ ਸਮੁੱਚੇ ਮੁਲਕ ਵਿਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਉਤੇ ਹਿੰਦੂਤਵ ਸੋਚ ਨੂੰ ਜਬਰੀ ਥੋਪਕੇ ਅਤੇ ਉਹਨਾਂ ਦੀਆਂ ਮਸਜਿਦਾਂ, ਗੁਰੂਘਰਾਂ ਅਤੇ ਚਰਚਾ ਆਦਿ ਨੂੰ ਨਿਸ਼ਾਨਾ ਬਣਾਕੇ ਇਥੋਂ ਦੀ ਪਹਿਲੋਂ ਹੀ ਬਦਤਰ ਬਣੀ ਸਥਿਤੀ ਨੂੰ ਹੋਰ ਵਿਸਫੋਟਕ ਬਣਾਉਣ ਤੋਂ ਵੀ ਗੁਰੇਜ ਨਹੀਂ ਕੀਤਾ ਜਾ ਰਿਹਾ, ਜੋ ਘੱਟ ਗਿਣਤੀ ਕੌਮਾਂ ਲਈ ਅਸਹਿ ਹੈ । ਇਹ ਅਜਿਹੀ ਕਾਰਵਾਈ ਇਥੋਂ ਦੇ ਧਾਰਮਿਕ ਅਤੇ ਸਮਾਜਿਕ ਮਾਹੌਲ ਨੂੰ ਗੰਦਲਾ ਕਰ ਰਹੀ ਹੈ, ਜਿਸਦੇ ਨਤੀਜੇ ਕਦਾਚਿਤ ਲਾਹੇਵੰਦ ਨਹੀਂ ਹੋਣਗੇ । ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਫਿਰਕੂ ਮੋਦੀ ਹਕੂਮਤ ਦੀਆਂ ਘੱਟ ਗਿਣਤੀ ਕੌਮਾਂ ਵਿਰੋਧੀ ਨਫ਼ਰਤ ਭਰੀਆਂ ਕਾਰਵਾਈਆਂ ਤੋਂ ਹੁਕਮਰਾਨਾਂ ਨੂੰ ਖ਼ਬਰਦਾਰ ਕਰਦੇ ਹੋਏ ਅਤੇ ਘੱਟ ਗਿਣਤੀ ਕੌਮਾਂ ਨੂੰ ਆਪਣੇ ਵਿਧਾਨਿਕ ਅਤੇ ਸਮਾਜਿਕ ਹੱਕਾਂ ਦੀ ਰੱਖੀਆਂ ਲਈ ਤੁਰੰਤ ਇਕ ਪਲੇਟਫਾਰਮ ਤੇ ਇਕੱਤਰ ਹੋਕੇ ਮੋਦੀ ਫਿਰਕੂ ਹਕੂਮਤ ਨੂੰ ਰਾਜਭਾਗ ਤੋਂ ਆਪਣੇ ਵੋਟ ਹੱਕ ਰਾਹੀਂ ਚੱਲਦਾ ਕਰਨ ਦੀ ਸੰਜੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਅਸੀਂ ਬੀਤੇ ਸਮੇਂ ਵਿਚ ਹਿੰਦੂਤਵ ਹੁਕਮਰਾਨਾਂ ਦੀਆਂ ਗੈਰ-ਧਾਰਮਿਕ ਕਾਰਵਾਈਆਂ ਤੋਂ ਨਿਰੰਤਰ ਸਮੁੱਚੇ ਸੰਸਾਰ ਨੂੰ ਸਮੇਂ-ਸਮੇਂ ਤੇ ਜਾਣੂ ਕਰਵਾਉਂਦੇ ਆ ਰਹੇ ਹਾਂ ਤਾਂਕਿ ਕੌਮਾਤਰੀ ਕਾਨੂੰਨਾਂ ਅਤੇ ਨਿਯਮਾਂ ਅਧੀਨ ਮੋਦੀ ਦੀ ਜਾਬਰ ਘੱਟ ਗਿਣਤੀ ਕੌਮਾਂ ਵਿਰੋਧੀ ਸਰਕਾਰ ਦੇ ਅਜਿਹੇ ਅਮਲਾਂ ਤੇ ਰੋਕ ਲਗ ਸਕੇ। ਉਹਨਾਂ ਵੇਰਵਾ ਦਿੰਦੇ ਹੋਏ ਕਿਹਾ ਕਿ 06 ਸਤੰਬਰ 2026 ਨੂੰ ਸਹਾਰਨਪੁਰ ਦੀ ਇਸਲਾਮਿਕ ਮਸਜਿਦ ਨੂੰ ਢਹਿ ਢੇਰੀ ਕੀਤਾ ਗਿਆ, ਫਿਰ 29 ਸਤੰਬਰ 2026 ਨੂੰ ਸਾਹੀ ਮਸਜਿਦ ਉਜੈਨ ਨੂੰ ਨਿਸ਼ਾਨਾ ਬਣਾਇਆ ਗਿਆ। 12 ਅਕਤੂਬਰ 2026 ਨੂੰ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਿਖੇ ਦਿੱਲੀ ਪੁਲਿਸ ਨੇ ਜੁੱਤੀਆਂ ਸਮੇਤ ਦਾਖਲ ਹੋਕੇ ਗੁਰੂ ਮਰਿਯਾਦਾਵਾਂ ਦਾ ਘੋਰ ਉਲੰਘਣ ਕੀਤਾ ਅਤੇ ਉੱਥੇ ਲੰਗਰ ਪ੍ਰਸ਼ਾਦੇ ਛੱਕਣ ਵਾਲੀ ਨੌਜਵਾਨੀ ਉਤੇ ਜ਼ਬਰ ਢਾਹਕੇ ਸਾਡੀ ਸਰਬੱਤ ਦਾ ਭਲਾ ਲੋੜਣ ਵਾਲੀ ਸੋਚ ਦੀ ਵੀ ਤੋਹੀਨ ਕੀਤੀ। ਹੁਣੇ ਹੀ ਕਦੀਮੀ ਮਸਜਿਦ ਦਿੱਲੀ ਨੂੰ ਨਿਸ਼ਾਨਾ ਬਣਾਉਣ ਲਈ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ । ਇਹ ਸਭ ਗੈਰ-ਧਾਰਮਿਕ ਅਮਲ ਜ਼ਾਬਰ ਫਿਰਕੂ ਮੋਦੀ ਹਕੂਮਤ ਵੱਲੋਂ ਲੰਬੇ ਸਮੇਂ ਤੋਂ ਕੀਤੀ ਜਾਂਦੀ ਆ ਰਹੀ ਹੈ। ਇਹ ਕਾਰਵਾਈ ਬਹੁਗਿਣਤੀ ਵੱਲੋਂ ਘੱਟ ਗਿਣਤੀ ਕੌਮਾਂ ਦੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਕੇ ਢਹਿ ਢੇਰੀ ਕਰਨ ਦੀ ਕਾਰਵਾਈ ਸੋਚੀ ਸਮਝੀ ਸਾਜਿਸ਼ ਦੀ ਕੜੀ ਹੈ। ਸ. ਮਾਨ ਨੇ ਯੂ.ਐਸ. ਕਮਿਸ਼ਨ ਓਨ ਇੰਟਰਨੈਸ਼ਨਲ ਰਿਲੀਜੀਅਸ ਫ੍ਰੀਡਮ, ਐਮਨੈਸਟੀ ਇੰਟਰਨੈਸ਼ਨਲ, ਜੇਨੇਵਾ ਵਿਖੇ ਮਨੁੱਖੀ ਅਧਿਕਾਰ ਕਮਿਸ਼ਨ, ਦਿੱਲੀ ਵਿਖੇ ਘੱਟ ਗਿਣਤੀ ਕਮਿਸ਼ਨ, ਸਟਾਰਬੱਕ ਵਿਖੇ ਯੂਰਪੀਅਨ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਬਾਰੀਕੀ ਨਾਲ ਓ.ਆਈ.ਸੀ. (ਇਸਲਾਮਿਕ ਦੇਸ਼ਾਂ ਦੇ ਸੰਗਠਨ) ਆਦਿ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਅਧਿਕਾਰਾਂ ਦੀ ਰੱਖਿਆ ਲਈ ਸਰਗਰਮ ਸਭ ਕੌਮਾਂਤਰੀ ਸੰਗਠਨਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਹੋ ਰਹੇ ਜਬਰ ਨੂੰ ਰੋਕਣ ਲਈ ਤੁਰੰਤ ਅਮਲ ਕਰਨ। ਕਿਉਂਕਿ ਹਿੰਦੂਤਵ ਹੁਕਮਰਾਨਾਂ ਦੀਆਂ ਅਜਿਹੀਆਂ ਕਾਰਵਾਈਆਂ ਇੰਡੀਆ ਵਿਚ ਅਰਾਜਕਤਾ ਫੈਲਾਉਣ ਵਾਲਿਆਂ ਅਤੇ ਇਥੋਂ ਦੇ ਅਮਨ ਚੈਨ ਨੂੰ ਸੱਟ ਮਾਰਨ ਵਾਲੀਆਂ ਕਾਰਵਾਈਆਂ ਹਨ।

Have something to say? Post your comment

 
 
 

ਨੈਸ਼ਨਲ

ਪਰਮਿੰਦਰ ਸਿੰਘ ਪਾਗਲੀ ਬਣੇ ਵਾਰਿਸ ਪੰਜਾਬ ਕੈਨੇਡਾ ਈਸਟ ਦੇ ਪ੍ਰਧਾਨ, ਵੱਖ-ਵੱਖ ਗੁਰਦੁਆਰਾ ਸਾਹਿਬਾਨ ਤੇ ਸਿੱਖ ਸੰਸਥਾਵਾਂ ਵੱਲੋਂ ਸਵਾਗਤ

42 ਸਾਲ ਬਾਅਦ ਵੀ 1984 ਦੇ ਸਿੱਖ ਕਤਲੇਆਮ ਦਾ ਇਨਸਾਫ਼ ਅਧੂਰਾ, ਸਾਜ਼ਿਸ਼ ਬੇਨਕਾਬ ਕਰਨ ਵਿੱਚ ਸਰਕਾਰਾਂ ਨਾਕਾਮ: ਸਤਨਾਮ ਸਿੰਘ ਗੰਭੀਰ

ਸੁਪਰੀਮ ਕੋਰਟ ਨੇ ਹਵਾਰਾ ਦੀ ਪੰਜਾਬ ਦੀ ਜੇਲ੍ਹ ਵਿੱਚ ਤਬਦੀਲੀ 'ਤੇ ਸੁਣਵਾਈ ਫਰਵਰੀ 2027 ਤੱਕ ਮੁਲਤਵੀ ਕਰ ਦਿੱਤੀ

ਪੰਜਾਬੀਆਂ ਤੇ ਸਿੱਖਾਂ ਦੀ ਕਾਤਲ ਭਾਜਪਾ ਵਿਚ ਜਾਣ ਵਾਲੇ ਆਗੂ, ਪਹਿਲੋ ਵੱਡੇ ਸਾਮਿਲ ਹੋਏ ਆਗੂਆ ਦੇ ਹਸ਼ਰ ਨੂੰ ਚੇਤੇ ਰੱਖਣ : ਮਾਨ

ਗਲੋਬਲ ਫਾਊਂਡੇਸ਼ਨ ਦੇ ਦੀਕਸ਼ਾਂਤ ਸਮਾਗਮ ’ਚ ਉੱਘੀਆਂ ਸ਼ਖ਼ਸੀਅਤਾਂ ਨੂੰ ਡਾਕਟਰੇਟ ਨਾਲ ਕੀਤਾ ਗਿਆ ਸਨਮਾਨਿਤ

ਨਵੰਬਰ 1984 ਦੇ ਸ਼ਹੀਦਾਂ ਨੂੰ ਦਿੱਲੀ ਕਮੇਟੀ ਵੱਲੋਂ ਸ਼ਰਧਾਂਜਲੀ, ਰਾਹੁਲ ਗਾਂਧੀ ਦੀ ਰੈਲੀ ’ਤੇ ਤਿੱਖਾ ਇਤਰਾਜ਼

42 ਸਾਲ ਬਾਅਦ ਵੀ ਇਨਸਾਫ਼ ਦੀ ਉਡੀਕ, ਕੁਲਦੀਪ ਸਿੰਘ ਭੋਗਲ ਨੇ ਦਿੱਲੀ ਪੁਲਿਸ ਦੀ ਕਾਰਵਾਈ ’ਤੇ ਚੁੱਕੇ ਸਵਾਲ

ਮਮਤਾ ਬੈਨਰਜੀ ਨੇ ਰਾਮਲੀਲਾ ਮੈਦਾਨ ਤੋਂ ਕਿਹਾ, "ਜੋ ਲੋਕ ਕਾਫ਼ਰ ਹਨ, ਉਹ ਹਰ ਰੋਜ਼ ਡਰਦੇ ਹਨ

ਵੋਟ ਚੋਰੀ ਦੇ ਮਾਮਲੇ ਵਿੱਚ ਜੇਲ ਜਾਣਗੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ -ਰਾਹੁਲ ਗਾਂਧੀ

ਏਅਰ ਮਾਰਸ਼ਲ ਇੰਦਰਪਾਲ ਸਿੰਘ ਵਾਲੀਆ ਨੇ ਹਵਾਈ ਸੈਨਾ ਦੇ ਉਪ ਮੁਖੀ ਵਜੋਂ ਅਹੁਦਾ ਸੰਭਾਲਿਆ